Monday, August 13, 2012

ਸਫ਼ਰ ਇੱਕ ਖੋਜ

ਹਰ ਸਫ਼ਰ ਖੋਜ ਹੈ,
ਖੋਜ ਹੈ,
ਮੰਜਿਲ ਦੀ,
ਉਸ ਮੁਕਾਮ ਦੀ,
ਭਟਕਣ ਹੈ,
ਕੁਝ ਪਾਉਣ, ਕੁਝ ਛੱਡਣ ਦੀ,
ਕੁਝ ਵੇਖਣ, ਕੁਝ ਦੱਸਣ ਦੀ,


ਜਾ ਸ਼ਾਇਦ
ਉਸ ਮੁਕਾਮ ਦੀ

ਜੋ ਸ਼ਾਇਦ ਜਵਾਬ ਹੋਵੇਗਾ
ਸਾਡੇ ਹਰ ਸਵਾਲ ਦਾ,
ਸਵੱਬ ਹੋਏਗਾ
ਹਰ ਇੰਤਜ਼ਾਰ ਦਾ,

ਹੋ ਸਕਦਾ ਮਿਲਦਾ
ਇਹ ਰਹੇਗਾ,
ਮੈਨੂੰ ਅਲੱਗ-੨ ਹਿੱਸਿਆ ਵਿੱਚ
ਕਿਤੇ ਸਾਹਮਣੇ ਖੜ੍ਹਾ ਹੋਇਆ
ਜਾ ਫਿਰ ਕਿਤੇ ਲੁਕਿਆ
ਹੋਇਆ ਪਹੇਲੀਆ ਵਿੱਚ।


ਹੋ ਸਕਦਾ ਇਹ
ਇਹ ਮੁਕਾਮ
ਆਪ ਹੀ ਪੜਾਅ,
ਬਣ ਜਾਵੇ।
ਜੋ ਸ਼ਾਇਦ ਅਗਲੇ
ਸਫ਼ਰ ਦੀਆ ਰਾਹਾਂ ਉਲੀਕੇਗਾ।

-ਕਪਿਲ-

No comments: